Avtar Radio FM 90.4
Voice of natureਸੰਤ ਬਲਬੀਰ ਸਿੰਘ ਸੀਚੇਵਾਲ
ਪਿੰਡਾਂ ਦੀ ਸਫ਼ਾਈ ਤੋਂ ਕਾਲੀ ਵੇਈਂ ਦੀ ਸਫ਼ਾਈ ਤੱਕ
ਧਰਾਤਲ ਨਾਲ ਜੁੜੇ ਰਹਿਣ ਦੇ ਨਾਲ ਅੰਤਰਰਾਸ਼ਟਰੀ ਪਧਰ ਤੇ ਇੱਕੋ ਸਮੇਂ ਵਿਚਰਨ ਦਾ ਸੁਭਾਗ ਕਿਸੇ ਵਿਰਲੀ ਸ਼ਖਸ਼ੀਅਤ ਦੇ ਹਿੱਸੇ ਆਉਂਦਾ ਹੈ। ਇਹ ਮਾਣ ਸੀਚੇਵਾਲ ਪਿੰਡ ਦੀਆਂ ਗਲੀਆਂ ਨਾਲ ਜੁੜੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਹੀ ਹਿੱਸੇ ਆਇਆ ਹੈ। ਉਹਨਾਂ ਨੂੰ ਆਪਣੇ ਪਿੰਡ ਸਮੇਤ ਸਮੇਤ ਪੰਜਾਬ ਦੇ ਹੋਰ ਪਿੰਡਾਂ ਦੀ ਚਿੰਤਾ ਰਹਿੰਦੀ ਹੈ। ਜਿਥੇ ਗੰਦੇ ਪਾਣੀ ਦਾ ਨਿਕਾਸ ਠੀਕ ਢੰਗ ਨਾਲ ਨਾ ਹੋਵੇ ਤੇ ਪਿੰਡ ਦੀਆਂ ਗਲੀਆਂ ਵਿੱਚ ਵੀ ਚਿੱਕੜ ਖੜ੍ਹਾ ਹੋਵੇ।
ਸੰਤ ਸੀਚੇਵਾਲ ਪਿੰਡਾਂ ਦੀਆਂ ਗਲੀਆਂ ਦੇ ਗੰਦੇ ਪਾਣੀਆਂ ਦੇ ਨਿਕਾਸ ਦੇ ਪੱਕੇ ਪ੍ਰਬੰਧਾਂ ਦੇ ਨਾਲ-ਨਾਲ ਉਹਨਾਂ ਦੀ ਸਫ਼ਾਈ ਤੇ ਪਿੰਡਾਂ ਨੂੰ ਹਰਿਆ-ਭਰਿਆ ਬਣਾਈ ਰਖਣ ਦੀ ਮੁਹਿੰਮ ਨੂੰ ਇੱਕੋ ਸਮੇਂ ਚਲਾਉਣ ਦੀ ਜੁਗਤ ਦੇ ਮਾਹਿਰ ਬਣ ਗਏ ਹਨ। ਪਿੰਡਾਂ ਦੀਆਂ ਗਲੀਆਂ ਨੂੰ ਸਾਫ਼-ਸੁਥਰਾ ਰਖਣਾ ਤੇ ਗੰਦੇ ਪਾਣੀ ਦਾ ਨਿਕਾਸ ਤੇ ਇਸ ਪਾਣੀ ਦੀ ਖੇਤੀ ਲਈ ਸੁਚੱਜੀ ਵਰਤੋਂ ਕਰਨਾ ਹੁਣ ਸੰਤ ਸੀਚੇਵਾਲ ਦੇ ਖੱਬੇ ਹਥ ਦਾ ਕਮਾਲ ਹੈ। ਅਜਿਹੇ ਕਾਰਜਾਂ ਨੂੰ ਕਰਕੇ ਉਹਨਾਂ ਨੂੰ ਜਿੰਨੀ ਖੁਸ਼ੀ ਹੁੰਦੀ ਹੈ, ਸ਼ਾਇਦ ਹੀ ਕੋਈ ਹੋਰ ਕੰਮ ਕਰਕੇ ਹੁੰਦੀ ਹੋਵੇਗੀ।
ਉਹ ਕੋਈ ਕ੍ਰਿਸ਼ਮਾ ਨਹੀਂ ਕਰਦੇ ਪਰ ਕਿਸੇ ਕ੍ਰਿਸ਼ਮੇ ਤੋਂ ਘੱਟ ਵੀ ਨਹੀਂ ਕਰਦੇ। ਪਿੰਡਾਂ ਦੇ ਗੰਦੇ ਪਾਣੀਆਂ ਦੇ ਨਿਕਾਸ ਦਾ ਕੰਮ ਉਹਨਾਂ ਆਪਣੇ ਪਿੰਡ ਸੀਚੇਵਾਲ ਤੋਂ ਸ਼ੁਰੂ ਕੀਤਾ ਸੀ। ਹੁਣ ਉਹਨਾਂ ਦੀ ਇਸ ਆਪ ਈਜ਼ਾਦ ਕੀਤੀ ਤਕਨੀਕ ਨੇ ਪੰਜਾਬ ਦੇ ਹੋਰ ਪਿੰਡਾਂ ਨੂੰ ਵੀ ਕਲਾਵੇ ਵਿੱਚ ਲੈ ਲਿਆ। ਦੁਆਬੇ ਦੇ ਪਿੰਡਾਂ ਦੇ ਨਾਲ-ਨਾਲ ਮਾਲਵੇ ਦੇ ਦੋ ਵੱਡੇ ਪ੍ਰੋਜੈਕਟਾਂ ਤਹਿਤ ਉਹਨਾਂ ਵੱਲੋਂ ਮੋਗਾ ਜਿਲ੍ਹੇ ਦੇ ਪਿੰਡ ਲੁਹਾਰਾਂ ਤੇ ਜਗਰਾਓਂ ਦੇ ਪਿੰਡ ਚੱਕਰ ਵਿੱਚ ਪਾਏ ਸੀਵਰੇਜ ਅੱਜ ਇੱਕ ਮਿਸਾਲ ਬਣ ਗਏ ਹਨ।
ਮਾਲਵੇ ਦੇ ਉਹਨਾਂ ਦੋਵੇਂ ਪਿੰਡਾਂ ਵਿੱਚ ਅਤਿ ਨਰਕ ਸੀ। ਲੋਕ ਆਪਣੇ ਹੀ ਪਿੰਡਾਂ ਦੀਆਂ ਗਲੀਆਂ ਵਿਚੋਂ ਸੁਰਖਿਅਤ ਨਹੀਂ ਸੀ ਲੰਘ ਸਕਦੇ। ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਹੋਰ ਮੋਹਤਬਰ ਸ਼ਖਸ਼ੀਅਤਾਂ ਵੱਲੋਂ ਕੀਤੀਆਂ ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਉਹਨਾਂ ਪਿੰਡ ਲੁਹਾਰਾਂ ਤੇ ਚੱਕਰ ਵਿੱਚ ਸੀਵਰੇਜ ਪਾਏ ਤੇ ਉਹਨਾਂ ਪਿੰਡਾਂ ਦੀ ਹੁਣ ਅਜਿਹੀ ਕਾਇਆ ਕਲਪ ਹੋ ਗਈ ਹੈ ਕਿ ਦੋਵੇਂ ਪਿੰਡ ਆਦਰਸ਼ ਪਿੰਡ ਬਣ ਗਏ ਹਨ। ਉਹਨਾਂ ਪਿੰਡਾਂ ਵਿੱਚ ਸਫ਼ਾਈ ਦੇ ਨਾਲ-ਨਾਲ ਹਰਿਆਲੀ ਵੀ ਚਹਿਕਣ ਲੱਗ ਪਈ ਹੈ।
ਰਸਤਿਆਂ ਦੀ ਸੇਵਾ ਨੇ ਸੰਤ ਸੀਚੇਵਾਲ ਦੀ ਝੋਲੀ ਬਾਬਾ ਨਾਨਕ ਦੀ ਪਵਿਤ੍ਰ ਵੇਈਂ ਦੀ ਸੇਵਾ ਦੇ ਰੂਪ ਵਿੱਚ ਪਾਈ ਸੀ। ਬਾਬਾ ਨਾਨਕ ਦੀ ਵੇਈਂ ਦੀ ਕਾਰ ਸੇਵਾ ਲਈ ਉਹਨਾਂ ਵੱਲੋਂ ਉਸ ਵਿੱਚ ਮਾਰੀ ਛਾਲ ਨੇ ਹੀ ਪੰਜਾਬ ਵਿੱਚ ਵਾਤਾਵਰਨ ਲਹਿਰ ਦਾ ਮੁਢ ਬੰਨਿਆ। ਵੇਈਂ ਦੀ ਸੇਵਾ ਕਰਦਿਆਂ ਹੀ ਉਹਨਾਂ ਪਾਣੀਆਂ ਵਿੱਚ ਦੇਸ਼ ਦੇ ਕਿਸੇ ਸਾਜ਼ਿਸ਼ ਤਹਿਤ ਗੰਦੇ ਕੀਤੇ ਜਾਂਦੇ ਪਾਣੀਆਂ ਦੀ ਗੱਲ ਲਭੀ। ਬਾਬਾ ਨਾਨਕ ਦੀ ਵੇਈਂ ਵਿੱਚ ਟੁਭੀਆਂ ਲਾ ਕੇ ਸੰਤ ਸੀਚੇਵਾਲ ਨੇ ਪਾਣੀ ਦੇ ਹੋਰ ਕੁਦਰਤੀ ਸਰੋਤਾਂ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਲੋਕਾਂ ਵਿੱਚ ਚੇਤਨਾ ਦੀ ਚਿਣਗ ਬਾਲੀ ਹੈ।
ਅਵਤਾਰ ਰੇਡਿਓ
ਅਵਤਾਰ ਰੇਡਿਓ : ਸੰਵਾਦ ਅਤੇ ਕੁਦਰਤ ਦੀ ਸੱਥ ਦਾ ਇੱਕ ਸਾਲ
ਸੀਚੇਵਾਲ ਜੀ ਨੇ ਗੁਰੂ ਨਾਨਕ ਦੇਵ ਦੀ ਛੋਹ ਪ੍ਰਾਪਤ ਪਵਿੱਤਰ ਵੇਈਂ ਦੀ ਸਫ਼ਾਈ ਕੀਤੀ, ਪਾਣੀਆਂ ਦੀ ਸਫਾਈ ਲਈ ਸੁਰੂ ਕੀਤਾ ਗਿਆ ਉਨ੍ਹਾ ਦਾ ਅੰਦੋਲਨ ਕਾਫੀ ਸਫਲਤਾ ਨਾਲ ਚੱਲ ਰਿਹਾ ਹੈ. ਇਸਦੇ ਨਾਲ ਨਾਲ ਸੰਤ ਬਲਬੀਰ ਸਿੰਘ ਨੇ ਰੁੱਖਾਂ ਦੀ ਦੇਖ ਭਾਲ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਵਾਤਾਵਰਨ ਦੀ ਸੰਭਾਲ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ. ਨਿਰਮਲ ਕੁਟੀਆ ਵਿਚ 24 ਘੰਟੇ ਬਿਜਲੀ ਦੀ ਸਪਲਾਈ ਦਾ ਪ੍ਰਬੰਧ ਕਰਵਾਇਆ